Home / ਆਮ ਗਿਆਨ / ਗੈਸ ਸਿਲੰਡਰ ਤੇ ਲਿਖਿਆ ਇਹ ਨੰਬਰ ਹੁੰਦਾ ਹੈ ਬਹੁਤ ਹੀ ਮਹੱਤਵਪੂਰਨ, 98% ਲੋਕ ਇਸ ਬਾਰੇ ਨਹੀਂ ਜਾਣਦੇ

ਗੈਸ ਸਿਲੰਡਰ ਤੇ ਲਿਖਿਆ ਇਹ ਨੰਬਰ ਹੁੰਦਾ ਹੈ ਬਹੁਤ ਹੀ ਮਹੱਤਵਪੂਰਨ, 98% ਲੋਕ ਇਸ ਬਾਰੇ ਨਹੀਂ ਜਾਣਦੇ

ਆਧੁਨਿਕ ਸੁਵਿਧਾਵਾਂ ਮਨੁੱਖੀ ਜੀਵਨ ਦੇ ਲਈ ਜਿੰਨੀਆਂ ਲਾਭਦਾਇਕ ਹਨ ਉਹਨੀਂਆਂ ਹੀ ਖਤਰਨਾਕ ਵੀ ਹਨ, ਗੈਸ ਸਿਲੰਡਰ ਵੀ ਅਜਿਹੀ ਹੀ ਇੱਕ ਚੀਜ ਹੈ |ਰਸੋਈ ਗੈਸ ਦੇ ਪ੍ਰਯੋਗ ਨਾਲ ਔਰਤਾਂ ਦਾ ਜੀਵਨ ਆਸਾਨ ਤਾਂ ਹੋ ਗਿਆ ਪਰ ਇਸਦੇ ਖਤਰੇ ਵੀ ਘੱਟ ਨਹੀਂ ਹਨ |ਹਰ-ਰੋਜ ਗੈਸ ਸਿਲੰਡਰ ਫਟਣ ਨਾਲ ਹੋਣ ਵਾਲੀਆਂ ਭਿਆਨਕ ਦੁਰਘਟਨਾਵਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ |ਇਸ ਲਈ ਇਸਦਾ ਇਸਤੇਮਾਲ ਕਰਦੇ ਸਮੇਂ ਸਾਨੂੰ ਜਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਵੇਂ ਕਿ ਥੋੜੀ ਜਿਹੀ ਵੀ ਲੀਕੇਜ ਦੀ ਸੰਭਾਵਨਾਂ ਹੋਵੇ ਤਾਂ ਉਸਨੂੰ ਨਜਰ ਅੰਦਾਜ ਨਾ ਕਰੋ, ਨਾਲ ਹੀ ਕੁੱਝ ਅਜਿਹੀਆਂ ਵੀ ਗੱਲਾਂ ਹਨ ਜਿੰਨਾਂ ਉੱਪਰ ਅਸੀਂ ਗੌਰ ਨਹੀ ਕਰਦੇ ਜਦਕਿ ਉਹ ਸਾਡੇ ਲਈ ਬਹੁਤ ਹੀ ਜਰੂਰੀ ਹੁੰਦੀਆਂ ਹਨ, ਅੱਜ ਅਸੀਂ ਤੁਹਾਨੂੰ ਏਸੋਈ ਗੈਸ ਸਿਲੰਡਰ ਨਾਲ ਸੰਬੰਧਿਤ ਇੱਕ ਅਜਿਹੀ ਹੀ ਜਰੂਰਤ ਗੱਲ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਇਸਦੇ ਖਤਰਿਆਂ ਤੋਂ ਬਚਾ ਸਕਦੀ ਹੈ |ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜਿੰਨਾਂ ਚੀਜਾਂ ਦਾ ਇਸਤੇਮਾਲ ਕਰ ਰਹੇ ਹੁੰਦੇ ਹਾਂ ਉਹਨਾਂ ਦੇ ਬਾਰੇ ਸਾਨੂੰ ਜਰੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਅੱਜ ਅਸੀਂ ਜੋ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਵੀ ਕੁੱਝ ਅਜਿਹੀ ਹੀ ਹੈ |ਜ਼ਿਆਦਾਤਰ ਲੋਕਾਂ ਨੂੰ ਇਸਦੇ ਬਾਰੇ ਪਤਾ ਨਹੀਂ ਹੈ |

 

ਦਰਾਸਲ ਅਸੀਂ ਗੱਲ ਕਰ ਰਹੇ ਹਾਂ ਗੈਸ ਸਿਲੰਡਰ ਤੇ ਲਿਖੇ ਇੱਕ ਵਿਸ਼ੇਸ਼ ਕੋਡ ਨੰਬਰ ਦੀ ਜੋ ਸਿਲੰਡਰ ਦੇ ਸਭ ਤੋਂ ਉੱਪਰ ਰੈਗੂਲੇਟਰ ਦੇ ਕੋਲ ਜੋ ਤਿੰਨ ਪੱਤੀਆਂ ਲੱਗੀਆਂ ਹੁੰਦੀਆਂ ਹਨ ਉਹਨਾਂ ਵਿਚੋਂ ਕਿਸੇ ਇੱਕ ਪਰ ਲਿਖਿਆ ਹੁੰਦਾ ਹੈ ਜਿਵੇਂ ਉੱਪਰ ਦਿੱਤੀ ਹੋਈ ਤਸਵੀਰ ਵਿਚ ਦਿਖਾਇਆ ਗਿਆ ਹੈ |ਤੁਹਾਡਾ ਧਿਆਨ ਵੀ ਕਈ ਵਾਰ ਇਹਨਾਂ ਨੰਬਰਾਂ ਤੇ ਗਿਆ ਹੋਵੇਗਾ ਪਰ ਕੀ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕੀ ਹਨ ਅਤੇ ਕਿਉਂ ਲਿਖੇ ਹੁੰਦੇ ਹਨ |ਜਿਆਦਾਤਰ ਲੋਕਾਂ ਨੂੰ ਇਸ ਨੰਬਰ ਦਾ ਸਹੀ ਮਤਲਬ ਨਹੀਂ ਪਤਾ ਹੁੰਦਾ ਜਦਕਿ ਇਹ ਨੰਬਰ ਹਰ ਰਸੋਈ ਗੈਸ ਉਪਭੋਕਤਾ ਦੀ ਸਰੁੱਖਿਆ ਦੀ ਨਜਰ ਤੋਂ ਬਹੁਤ ਹੀ ਉਪਯੋਗੀ ਹਨ |ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਦਾ ਸਹੀ ਮਤਲਬ ਕੀ ਹੁੰਦਾ ਹੈ |ਦਰਾਸਲ ਇਹ ਨੰਬਰ ਗੈਸ ਸਿਲੰਡਰ ਦਾ ਐਕਸਪਾਇਰੀ ਤਰੀਕ ਦੱਸਦਾ ਹੈ ਅਤੇ ਇਸ ਐਕਸਪਾਇਰੀ ਤਰੀਕ ਖਤਮ ਹੋਣ ਤੋਂ ਬਾਅਦ ਸਿਲੰਡਰ ਕਦੇ ਵੀ ਫੱਟ ਸਕਦਾ ਹੈ |ਇਹਨਾਂ ਨੰਬਰਾਂ ਦੀ ਸ਼ੁਰੂ ਵਿਚ A,B,C,D ਲਿਖਿਆ ਹੁੰਦਾ ਹੈ ਜਿਸਦਾ ਮਤਲਬ ਇਹ ਹੈ ਕਿ ਗੈਸ ਕੰਪਨੀ ਹਰ ਇੱਕ ਲੇਟਰ ਨੂੰ 3 ਮਹੀਨਿਆਂ ਵਿਚ ਵੰਡ ਦਿੰਦੀ ਹੈ |

A ਦਾ ਮਤਲਬ ਜਨਵਰੀ ਤੋਂ ਮਾਰਚ ਅਤੇ B ਦਾ ਮਤਲਬ ਅਪਰੈਲ ਤੋਂ ਜੂਨ ਤੱਕ ਹੁੰਦਾ ਹੈ |ਉਸ ਤਰਾਂ C ਦਾ ਜੁਲਾਈ ਤੋਂ ਲੈ ਕੇ ਸਤੰਬਰ ਅਤੇ D ਦਾ ਮਤਲਬ ਅਕਤੂਬਰ ਤੋਂ ਦਸੰਬਰ ਤੱਕ ਹੁੰਦਾ ਹੈ |ਇਸਦੇ ਨਾਲ ਹੀ ਇਸ ਵਿਚ ਸਾਲ ਵੀ ਦਿੱਤੇ ਜਾਂਦੇ ਹਨ |ਉਦਾਹਰਨ ਦੇ ਤੌਰ ਤੇ A-17 ਦਾ ਮਤਲਬ ਹੁੰਦਾ ਹੈ ਕਿ ਗੈਸ ਸਿਲੰਡਰ ਦਾ ਐਕਸਪਾਇਰੀ ਤਰੀਕ ਜਨਵਰੀ ਤੋਂ ਲੈ ਕੇ ਮਾਰਚ 2017 ਤੱਕ ਹੋ ਸਕਦੀ ਹੈ ਅਤੇ ਇਹਨਾਂ ਖਤਰਿਆਂ ਵਿਚ ਸ਼ਾਮਿਲ ਹੈ |ਗੈਸ ਲੀਕੇਜ ਤੋਂ ਲੈ ਕੇ ਸਿਲੰਡਰ ਦੇ ਫਟਣ ਤੱਕ |ਇਸ ਲਈ ਤੁਸੀਂ ਜਦ ਵੀ ਨਵਾਂ ਸਿਲੰਡਰ ਲਵੋ ਤਾਂ ਨੰਬਰ ਜਰੂਰ ਚੈੱਕ ਕਰ ਲਵੋ |ਗੈਸ ਕੰਪਨੀਆਂ ਇਹ ਨੰਬਰ ਅੰਕਿਤ ਕਰਕੇ ਆਪਣੀ ਜਿੰਮੇਵਾਰੀ ਨਿਭਾਉਂਦੀਆਂ ਹਨ |ਸਾਨੂੰ ਵੀ ਇੱਕ ਸਹਿਜ ਉਪਭੋਕਤਾ ਦੇ ਰੂਪ ਵਿਚ ਇਸ ਤੇ ਗੌਰ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਵੀ ਜ਼ਿਆਦਾਤਰ ਲੋਕਾਂ ਨੂੰ ਇਸਦੇ ਬਾਰੇ ਪਤਾ ਨਹੀਂ ਹੈ ਇਸ ਲਈ ਤੁਸੀਂ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸਾਂਝੀ ਕਰੋ ਤਾਂ ਕਿ ਹਰ ਕੋਈ ਇਸਦੇ ਬਾਰੇ ਜਾਣ ਸਕੇ |ਇਹ ਜਾਣਕਾਰੀ ਲੋਕਾਂ ਦੀ ਜਾਨ ਬਚਾ ਸਕਦੀ ਹੈ |

 

Leave a Reply

Your email address will not be published. Required fields are marked *