Home / ਖੇਡ ਜਗਤ / ਸਚਿਨ ਦੇ ਘਰ ਬਾਹਰ ਭੁੱਖ ਹੜ੍ਹਤਾਲ ਕਰੇਗਾ ਪੂਨੇ ਦਾ ਇਹ ਸ਼ਖਸ

ਸਚਿਨ ਦੇ ਘਰ ਬਾਹਰ ਭੁੱਖ ਹੜ੍ਹਤਾਲ ਕਰੇਗਾ ਪੂਨੇ ਦਾ ਇਹ ਸ਼ਖਸ

ਮਹਾਂਰਾਸ਼ਟਰ ਦੇ ਪੂਨੇ ਦੇ ਰਹਿਣ ਵਾਲੇ ਇੱਕ ਸ਼ਖਸ ਵਿਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਘਰ ਦੇ ਬਾਹਰ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ |ਉਸਦਾ ਕਹਿਣਾ ਹੈ ਕਿ ਹੁਣ ਸਚਿਨ ਹੀ ਉਸਨੂੰ ਨਿਆ ਦਿਲਾ ਸਕਦਾ ਹੈ |ਦਰਾਸਲ ਇਹ ਮਾਮਲਾ ਲੈਂਡ ਡੀਲ ਨਾਲ ਜੁੜਿਆ ਹੋਇਆ ਹੈ |ਪੂਨੇ ਦੇ ਰਹਿਣ ਵਾਲੇ 33 ਸਾਲ ਦੇ ਲੈਬ ਟੈਕਨੀਸ਼ੀਅਨ ਸੰਦੀਪ ਕੁਰਹਾੜੇ ਦਾ ਆਰੋਪ ਹੈ ਕਿ 2 ਕਰੋੜ ਦੀ ਲੈਂਡ ਡੀਲ ਵਿਚ ਬਿਲਡਰ ਨੇ ਉਸਦੇ ਨਾਲ ਧੋਖਾ ਕੀਤਾ ਹੈ |ਸਚਿਨ ਨੇ ਇਸ ਬਿਲਡਰ ਦੇ ਬ੍ਰੈਂਡ ਅਸੈਂਬਲਰ ਰਹਿ ਚੁੱਕੇ ਹਨ |ਸੰਦੀਪ ਦਾ ਕਹਿਣਾ ਹੈ ਕਿ ਉਹ ਇਸ ਕੇਸ ਵਿਚ ਭੱਜ-ਭੱਜ ਕੇ ਥੱਕ ਚੁੱਕਿਆ ਹੈ |ਉੱਪਰ ਤੱਕ ਕਿਸੇ ਨੇ ਉਸਦੀ ਨਹੀਂ ਸੁਣੀ, ਇਸ ਲਈ ਹੁਣ ਉਸਨੇ ਫੈਸਲਾ ਕੀਤਾ ਹੈ ਕਿ ਉਹ ਮੁੰਬਈ ਵਿਚ ਸਚਿਨ ਤੇਂਦੁਲਕਰ ਦੇ ਘਰ ਦੇ ਸਾਹਮਣੇ 18 ਮਈ ਤੋਂ ਭੁੱਖ ਹੜਤਾਲ ਤੇ ਬੈਠੇਗਾ |ਮੁੰਬਈ ਦੇ ਬਾਂਦਰਾ ਵਿਚ ਪੇਰੀ ਕਰਾੱਸ ਰੋਡ ਤੇ ਸਚਿਨ ਦਾ ਆਲੀਸ਼ਾਨ ਬੰਗਲਾ ਹੈ |

ਸੰਦੀਪ ਦਾ ਆਰੋਪ ਹੈ ਕਿ ਜਿਸ ਡਵੈਲਪਰ ਨਾਲ ਉਸਦੇ ਨਾਲ ਧੋਖਾ ਕੀਤਾ ਹੈ ਉਹ ਅਮਿਤ ਇੰਟਰਪ੍ਰਾਈਜੇਜ ਦੇ ਨਾਮ ਤੋਂ ਕੰਮ ਕਰਦਾ ਹੈ |ਸਚਿਨ ਉਸਦੇ ਪ੍ਰੋਜੈਕਟ ਦੇ ਲਈ ਸੇਲਸ ਪ੍ਰੋਮੋਸ਼ਨ ਕਰਦਾ ਸੀ |ਸੰਦੀਪ ਨੇ ਕਿਹਾ ਕਿ ਪੂਨੇ ਦੇ ਕੋਲ ਅੰਬੇਗਾਂਵ ਵਿਚ ਉਸਦੀ ਜਮੀਨ ਅਮਿਤ ਇੰਟਰਪ੍ਰਾਈਜੇਜ ਨੇ ਚਾਰ ਸਾਲ ਪਹਿਲਾਂ 20 ਲੱਖ ਦੇ ਕੇ ਉਸਦੀ ਜਮੀਨ ਲੈ ਲਈ ਸੀ ਜਦਕਿ ਜਮੀਨ ਦੀ ਕੀਮਤ ਉਸ ਸਮੇਂ 2 ਕਰੋੜ ਰੁਪਏ ਤੋਂ ਜਿਆਦਾ ਸੀ |ਸੰਦੀਪ ਨੇ ਕਿਹਾ ਕਿ ਮਾਸਟਰ ਬਲਾਸਟਰ ਉਸਦੇ ਦਰਦ ਨੂੰ ਸਮਝਣਗੇ ਅਤੇ ਇਸ ਮਾਮਲੇ ਵਿਚ ਅਮਿਤ ਇੰਟਰਪ੍ਰਾਈਜੇਜ ਦੇ ਮਾਲਿਕਾਂ ਨਾਲ ਗੱਲ ਕਰਨਗੇ |ਤੁਹਾਨੂੰ ਦੱਸ ਦਿੰਦੇ ਹਾਂ ਕਿ ਸਚਿਨ ਤੇਂਦੁਲਕਰ ਨੇ 2010 ਵਿਚ ਮਹਾਂਰਾਸ਼ਟਰ ਦੀ ਅਮਿਤ ਇੰਟਰਪ੍ਰਾਈਜੇਜ ਦੇ ਨਾਲ 9 ਕਰੋੜ ਦਾ ਕਰਾਰ ਕੀਤਾ ਸੀ |ਇਸ ਤੋਂ ਬਾਅਦ ਉਹ ਇਸ ਕੰਪਨੀ ਦੇ ਬ੍ਰੈਂਡ ਅੰਬੇਸਡਰ ਬਣ ਗਏ ਸੀ |

ਪਿੱਛਲੇ ਦਿੰਨ ਦਿੱਲੀ ਐਨ.ਸੀ.ਆਰ ਵਿਚ ਵੀ ਲੋਕ ਆਮਰਪਾਲੀ ਬਿਲਡਰ ਦੇ ਖਿਲਾਫ਼ ਹੰਗਾਮਾ ਕਰ ਚੁੱਕੇ ਹਨ |ਉੱਥੋਂ ਦੇ ਲੋਕਾਂ ਦਾ ਰੋਪ ਸੀ ਕਿ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਂਡ ਵਿਚ ਫਲੈਟਸ ਦੇ ਬਾਰੇ ਜੋ ਕੁੱਝ ਦੱਸਿਆ ਸੀ, ਬਿਲਡਰ ਨੇ ਉਸ ਤਰਾਂ ਦਾ ਨਹੀਂ ਦਿੱਤਾ |ਇਸ ਵਿਚ ਇੱਕ ਸੰਸਦੀਪ ਪੈਨਲ ਵਿਚ 26 ਅਪ੍ਰੈਲ ਨੂੰ ਅਜਿਹੀ ਸਿਫ਼ਾਰਿਸ ਕੀਤੀ ਸੀ ਕਿ ਬ੍ਰੈਂਡ ਅੰਬੇਸਡਰ ਨੂੰ ਵੀ ਪ੍ਰੋਡਕਟ ਦੇ ਲਈ ਜਵਾਬਦੇਹ ਬਣਾਇਆ ਜਾਵੇ ਕਿਉਂਕਿ ਲੋਕ ਉਸਨੂੰ ਦੇਖ ਕੇ ਆਪਣੀ ਰਾਏ ਬਣਾਉਂਦੇ ਹਨ |ਕੰਜਿਉਮਰ ਪ੍ਰੋਟੈਕਸ਼ਨ ਬਿਲ 2015 ਵਿਚ ਅਜਿਹੇ ਸੈਲੀਬ੍ਰਿਟਿਜ ਤੇ 50 ਲੱਖ ਜੁਰਮਾਨਾ ਅਤੇ 5 ਸਾਲ ਜੇਲ੍ਹ ਦੀ ਸਿਫ਼ਾਰਸ਼ ਦਿੱਤੀ ਗਈ ਹੈ |ਇਸ ਖਬਰ ਸ਼ੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਹੈ ਅਤੇ ਲੋਕਾਂ ਦੇ ਮਨ ਵਿਚ ਇਹ ਸੀ ਕਿ ਆਖ਼ਿਰ ਇਹ ਵਿਅਕਤੀ ਇੰਨੇਂ ਵੱਡੇ ਸੁਪਰਸਟਾਰ ਦੇ ਘਰ ਅੱਗੇ ਕਿਉਂ ਧਰਨਾ ਲਾ ਰਿਹਾ ਹੈ ਇਸ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਿਅਕਤੀ ਦੀ ਸਚਿਨ ਤੇਂਦੁਲਕਰ ਨਾਲ ਕੋਈ ਦੁਸ਼ਮਣੀ ਨਹੀਂ ਬਲਕਿ ਉਹ ਸਿਰਫ ਉਸ ਦੇ ਜਰੀਏ ਆਪਣਾ ਇਨਸਾਫ਼ ਲੈਣ ਦੀ ਮੰਗ ਕਰ ਰਿਹਾ ਹੈ |

Leave a Reply

Your email address will not be published. Required fields are marked *